News

Old Punjabi Bujartan And Paheliyan With Answers 2021-2022

Old Punjabi Bujartan With Answers 2021-2022

ਪੰਜਾਬੀ ਬੁਝਾਰਤਾਂ | Punjabi Bujartan And Punjabi Paheliyan with answers.

ਨਾ ਗੁਠਲੀ, ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ। – ਜਵਾਬ – ਕੇਲਾ

ਥਾਲ ਭਰਿਆ ਮੋਤੀਆਂ ਦਾ ਸਭ ਦੇ ਸਿਰ ‘ਤੇ ਉਲਟਾ ਧਰਿਆ ਹਨੇਰੀ ਚੱਲੇ ਪਾਣੀ ਚੱਲੇ ਮੋਤੀ ਫਿਰ ਨਾ ਡਿੱਗਣ ਥੱਲੇ। – ਜਵਾਬ – ਤਾਰੇ

ਸਿੱਧੀ ਕਰਦਾ ਇੱਕ-ਇੱਕ ਤਾਰ । ਸਿੱਧਿਆਂ ਦਾ ਉਹ ਸਿੱਧਾ ਯਾਰ – ਜਵਾਬ – ਕੰਘਾ

ਕੁੱਕੜੀ ਚਿੱਟੀ ਪੂਛ ਹਿਲਾਵੇ। ਦਮੜੀ ਦਮੜੀ ਨੂੰ ਮਿਲ ਜਾਵੇ –ਜਵਾਬ– ਮੂਲੀ

ਬੋਲੇ ਨਾ ਬੁਲਾਵੇ ਬਿਨ ਪੌੜੀ ਅਸਮਾਨੇ ਚੜ੍ਹ ਜਾਵੇ।- ਜਵਾਬ – ਪਤੰਗ

ਲਾਲ ਗਊ ਲੱਕੜ ਖਾਵੇ ਪਾਣੀ ਪੀਵੇ ਮਰ ਜਾਵੇ। – ਜਵਾਬ – ਅੱਗ

ਹਰੀ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ। – ਜਵਾਬ – ਪਪੀਤਾ ਤੇ ਬੀਜ

ਦਿਨ ਵਿੱਚ ਸੌਂਵੇ, ਰਾਤ ਨੂੰ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ। – ਜਵਾਬ – ਮੋਮਬੱਤੀ

ਇਕ ਚੀਜ਼ ਮੈਂ ਐਸੀ ਦੇਖੀ, ਮਿਲਦੀ ਨਹੀਂ ਉਧਾਰੀ। ਜਿਸ ਦੇ ਪੱਲੇ ਇਹ ਚੀਜ਼ ਹੈ ਉਹ ਕਰਦਾ ਸਰਦਾਰੀ – ਜਵਾਬ -ਵਿੱਦਿਆ

ਰੂਪ ਹੈ ਉਨ੍ਹਾਂਦਾ ਪਿਆਰਾ-ਪਿਆਰਾ ਵਾਸੀ ਹਨ ਉਹ ਦੂਰ ਦੇ ਚਿੱਟੇ-ਚਿੱਟੇ ਲਿਸ਼ਕ ਰਹੇ ਕਰਨ ਹਨੇਰਾ ਦੂਰ ਪਏ – ਜਵਾਬ – ਤਾਰੇ

ਸ਼ੀਸ਼ੇਆਂ ਦਾ ਟੋਭਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਣ – ਜਵਾਬ – ਅੱਖਾਂ

ਨਿੱਕੀ ਜਿਹੀ ਕੁੜੀ ਉਹਦੇ ਢਿੱਡ ‘ਚ ਲਕੀਰ – ਜਵਾਬ – ਕਣਕ ਦਾ ਦਾਣਾ

ਅੱਗਿਉਂ ਨੀਵਾਂ ਪਿੱਛੇਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ – ਜਵਾਬ – ਛੱਜ

ਨਿੱਕੇ – ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ. ਨੂੰ ਇਹ ਕੀ ਜਨੌਰ-: ਜਾਂਦੇ ਨੇ? – ਰੇਲ ਗੱਡੀ ਦੇ ਡੱਬੇ

ਬੁਝਾਰਤ – ਨਾ ਉਹਦੇ ਹੱਥ ਨਾ ਹੀ ਪੈਰ ਫਿਰ ਵੀ ਕਰਦਾ ਥਾਂ-ਥਾਂ ਸੈਰ? – ਜਵਾਬ – ਪੈਸਾ !

ਬੁਝਾਰਤ – ਖੰਭ ਨਹੀਂ ਪਰ ਉੱਡਦਾ ਹੈ ਨਾ ਹੱਡੀਆਂ ਨਾ ਮਾਸ ਬੰਦੇ ਚੁੱਕ ਕੇ ਉੱਡ ਜਾਂਦਾ ਹੈ ਹੋਵੇ ਨਾ ਕਦੇ ਉਦਾਸ – ਜਵਾਬ – ਹਵਾਈ ਜਹਾਜ਼ !

ਬੁਝਾਰਤ – ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ? – ਜਵਾਬ – ਕੈਲਕੁਲੇਟਰ !

ਬੁਝਾਰਤ – ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾਹ ਨਹੀਂ ਸਕਦੇ? – ਜਵਾਬ – ਰਾਸ਼ੀਫਲ !

ਬੁਝਾਰਤ -ਹੇਠਾਂ ਕਾਠ ਉੱਪਰ ਕਾਠ ਵਿੱਚ ਬੈਠਾ ਜਗਨ ਨਾਥ? — ਜਵਾਬ – ਜੀਭ !

ਬੁਝਾਰਤ – ਸਭ ਤੋਂ ਪਹਿਲਾਂ ਮੇਂ ਜੰਮਿਆ ਫਿਰ ਮੇਰਾ ਭਾਈ ਖਿੱਚ ਧੂਹ ਕੇ ਬਾਪੂ ਜੰਮਿਆ ਪਿਛੋਂ ਸਾਡੀ ਮਾਈ? – ਜਵਾਬ – ਦੁੱਧ, ਦਹੀਂ, ਮੱਖਣ ਤੇ ਲੱਸੀ !

ਬੁਝਾਰਤ – ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ? – ਜਵਾਬ – ਮੂੰਹ ਵਿਚਲੇ ਦੰਦ ਤੇ ਜੀਭ !

ਬੁਝਾਰਤ – ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ? – ਜਵਾਬ – ਅਟੇਰਨ

ਬੁਝਾਰਤ – 80 dhiyan 20 jawai 5 deor ek bharjayi – ਜਵਾਬ – 80 ਸ਼ਟਾਂਕ ,20 ਪਾਈਏ ,5 ਸੇਰ ,ਇਕ ਪੰਸੇਰੀ

Tags
Show More

Related Articles

Leave a Reply

Your email address will not be published. Required fields are marked *

Back to top button
Close
Close